ਰਵਿੰਦਰ ਸਿੰਘ ਲਾਲਪੁਰੀ

ਆਓ, ਬੱਚਿਓ ਸੁਣਾਵਾਂ ਤੁਹਾਨੂੰ ਇੱਕ ਕਹਾਣੀ

ਪਿਆਸਾ ਇੱਕ ਕਾਂ ਪਿਆ ਲੱਭਦਾ ਸੀ ਪਾਣੀ।

ਪਾਣੀ ਲਈ ਉਹਨੇ ਬੜੀ ਨਜ਼ਰ ਦੌੜਾਈ

ਪਾਣੀ ਦੀ ਬੂੰਦ ਉਸ ਨੂੰ ਕਿਤੇ ਨਾ ਥਿਆਈ।

ਥੱਕ ਬੈਠ ਗਿਆ ਰੁੱਖ ਦੀ ਇੱਕ ਟਾਹਣੀ ’ਤੇ

ਨਜ਼ਰ ਗਈ ਉਹਦੀ ਘੜੇ ਵਾਲੇ ਪਾਣੀ ’ਤੇ।

ਪਰ ਘੜੇ ਵਿੱਚ ਪਾਣੀ ਥੋੜ੍ਹਾ ਜਿਹਾ ਘੱਟ ਸੀ

ਪਾਣੀ ਤੀਕ ਚੁੰਝ ਪਹੁੰਚਦੀ ਨਾ ਝੱਟ ਸੀ।

ਫਿਰ ਦਿਮਾਗ਼ ਦੇ ਉਹਨੇ ਬੜੇ ਘੋੜੇ ਦੌੜਾਏ

ਨੇੜਿਓਂ ਚੁੱਕ ਪੱਥਰ ਘੜੇ ਵਿੱਚ ਪਾਏ।

ਹੌਲੀ- ਹੌਲੀ ਪਾਣੀ ਉੱਤੇ ਚੜ੍ਹ ਆਇਆ

ਕਾਂ ਨੇ ਆਪਣੀ ਪਿਆਸ ਨੂੰ ਬੁਝਾਇਆ।

ਕਵਿਤਾ ’ਚ ਇੱਕ ਕਹਾਣੀ ਨੂੰ ਹੈ ਲਿਖਿਆ

ਜਿੱਥੇ ਚਾਹ ਉੱਥੇ ਰਾਹ ਮਿਲਦੀ ਹੈ ਸਿੱਖਿਆ।