ਨਵੀਂ ਦਿੱਲੀ, 3 ਅਗਸਤ

ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਅੱਜ ਕਿਹਾ ਕਿ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਪਿਛਲੇ ਸਾਲ ਮਾਰਚ ਤੋਂ ਕਰੋਨਾ ਵਾਇਰਸ ਮਹਾਮਾਰੀ ਕਾਰਨ ਬੰਦ ਹੈ ਅਤੇ ਭਾਰਤ ਵਿੱਚ ਕਰੋਨਾ ਵਾਧੇ ਕਾਰਨ ਪਾਕਿਸਤਾਨ ਸਰਕਾਰ ਨੇ ਇਸ ਸਾਲ ਅਪਰੈਲ ਵਿੱਚ ਭਾਰਤ ਤੋਂ ਸਾਰੀਆਂ ਯਾਤਰਾਵਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਕਰਤਾਰਪੁਰ ਕੋਰੀਡੋਰ ਸਮਝੌਤੇ ‘ਤੇ ਪਾਕਿਸਤਾਨ ਨਾਲ 24 ਅਕਤੂਬਰ 2019 ਨੂੰ ਦਸਤਖਤ ਹੋਏ ਸਨ।