ਵਾਸ਼ਿੰਗਟਨ, 14 ਸਤੰਬਰ

ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਮਰੀਕਾ ਇਹ ਦੇਖੇਗਾ ਕਿ ਬੀਤੇ 20 ਵਰ੍ਹਿਆਂ ਵਿੱਚ ਪਾਕਿਸਤਾਨ ਦੀ ਭੂਮਿਕਾ ਕੀ ਰਹੀ ਹੈ। ਦਰਅਸਲ, ਸੰਸਦ ਮੈਂਬਰਾਂ ਨੇ 9/11 ਹਮਲੇ ਬਾਅਦ ਅਫਗਾਨਿਸਤਾਨ ਵਿੱਚ ਪਾਕਿਸਤਾਨ ਦੀ ‘ਦੋਹਰੀ ਨੀਤੀ’ ਵਾਲੀ ਭੂਮਿਕਾ ’ਤੇ ਨਾਰਾਜ਼ਗੀ ਜਤਾਈ ਅਤੇ ਮੰਗ ਕੀਤੀ ਕਿ ਵਾਸ਼ਿੰਗਟਨ ਇਸਲਾਮਾਬਾਦ ਨਾਲ ਰਿਸ਼ਤਿਆਂ ’ਤੇ ਮੁੜ ਵਿਚਾਰ ਕਰੇ। ਸੰਸਦ ਮੈਂਬਰਾਂ ਨੇ ਬਾਇਡਨ ਪ੍ਰਸ਼ਾਸਨ ਤੋਂ ਇਹ ਅਪੀਲ ਵੀ ਕੀਤੀ ਕਿ ਉਹ ਪਾਕਿਸਤਾਨ ਦੇ ਮੁੱਖ ਗੈਰ ਨਾਟੋ ਸਹਿਯੋਗੀ ਦੇ ਦਰਜੇ ’ਤੇ ਵੀ ਮੁੜ ਵਿਚਾਰ ਕਰੇ।