ਸਿਡਨੀ, 9 ਨਵੰਬਰ

ਅੱਜ ਇਥੇ ਟੀ-20 ਵਿਸ਼ਵ ਕੱਪ ਕ੍ਰਿਕਟ ਸੈਮੀਫਾਈਨਲ ਵਿੱਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ’ਤੇ 152  ਦੌੜਾਂ ਬਣਾਈਆਂ। ਇਸ ਦੇ ਜੁਆਬ ਵਿੱਚ ਪਾਕਿਸਤਾਨ ਨੇ 19.1 ਓਵਰਾਂ ਵਿੱਚ 3 ’ਤੇ ਵਿਕਟਾਂ ’ਤੇ 153  ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਦੋਵਾਂ ਟੀਮਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।