ਕਾਬੁਲ, 4 ਸਤੰਬਰ

ਪਾਕਿਸਤਾਨ ਦੀ ਖ਼ਫ਼ੀਆ ਏਜੰਸੀ ਆਈਐੱਸਆਈ ਦੇ ਮੁਖੀ ਜਨਰਲ ਫ਼ੈਜ਼ ਹਮੀਦ ਅੱਜ ਅਚਾਨਕ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਪਹੁੰਚੇ। ਦੋ ਪਾਕਿਸਤਾਨੀ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਜਨਰਲ ਫ਼ੈਜ਼ ਹਮੀਦ ਨੇ ਤਾਲਿਬਾਨ ਲੀਡਰਸ਼ਿਪ ਨਾਲ ਕੀ ਗੱਲਬਾਤ ਕੀਤੀ ਪਰ ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦਾ ਤਾਲਿਬਾਨ ‘ਤੇ ਕਾਫ਼ੀ ਪ੍ਰਭਾਵ ਹੈ।