ਨਵੀਂ ਦਿੱਲੀ, 21 ਸਤੰਬਰ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੜਕ ਦੁਰਘਟਨਾਵਾਂ ਨੂੰ ਘਟਾਉਣ ਲਈ ਟਰੱਕ ਡਰਾਈਵਰਾਂ ਲਈ ਡਰਾਈਵਿੰਗ ਦਾ ਸਮਾਂ ਨਿਰਧਾਰਤ ਕਰਨ ਦੀ ਵਕਾਲਤ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵਾਹਨਾਂ ਵਿੱਚ ਡਰਾਈਵਰ ਨੂੰ ਨੀਂਦ ਆਉਦ ਦਾ ਪਤਾ ਲਗਾਉਣ ਲਈ ਸੈਂਸਰ ਲਗਾਉਣ ’ਤੇ ਵੀ ਜ਼ੋਰ ਦਿੱਤਾ। ਅੱਜ ਟਵੀਟ ਕਰਦਿਆਂ ਮੰਤਰੀ ਨੇ ਕਿਹਾ ਕਿ ਪਾਇਲਟਾਂ ਦੀ ਤਰ੍ਹਾਂ ਟਰੱਕ ਡਰਾਈਵਰਾਂ ਦੇ ਵੀ ਡਰਾਈਵਿੰਗ ਦੇ ਘੰਟੇ ਨਿਸ਼ਚਤ ਹੋਣੇ ਚਾਹੀਦੇ ਹਨ। ਇਸ ਨਾਲ ਥਕਾਵਟ ਕਾਰਨ ਸੜਕ ਦੁਰਘਟਨਾਵਾਂ ਘੱਟ ਹੋਣਗੀਆਂ।