ਮੁੰਬਈ:ਨਵੰਬਰ ਮਹੀਨੇ ਇੱਕ ਪੋਸਟ ਜ਼ਰੀਏ ਆਪਣੇ ਰਿਸ਼ਤੇ ਦਾ ਇਜ਼ਹਾਰ ਕਰਨ ਵਾਲੀ ਅਦਾਕਾਰਾ ਆਤੀਆ ਸ਼ੈਟੀ ਅਤੇ ਕ੍ਰਿਕਟਰ ਕੇਐੱਲ ਰਾਹੁਲ ਫ਼ਿਲਮ ‘ਤੜਪ’ ਦੀ ਸਕਰੀਨਿੰਗ ਦੌਰਾਨ ਪਹਿਲੀ ਵਾਰ ਰੈੱਡ ਕਾਰਪੈੱਟ ’ਤੇ ਇਕੱਠੇ ਨਜ਼ਰ ਆਏ। ਸਕਰੀਨਿੰਗ ਲਈ ਜਾਣ ਤੋਂ ਪਹਿਲਾਂ ਆਤੀਆ ਅਤੇ ਰਾਹੁਲ ਨੇ ਫੋਟੋ ਸ਼ੂਟ ਵੀ ਕੀਤਾ।

ਕ੍ਰਿਕਟਰ ਨੇ ਕਾਲੇ ਰੰਗ ਦੀ ਟੀ-ਸ਼ਰਟ ਨਾਲ ਕੋਟ-ਪੈਂਟ ਜਦਕਿ ਅਦਾਕਾਰਾ ਨੇ ਵੀ ਕਾਲੇ ਰੰਗ ਦੀ ਡਰੈੱਸ ਪਹਿਨੀ ਹੋਈ ਸੀ। ਦੋਵਾਂ ਨੇ ਮਗਰੋਂ ‘ਤੜਪ’ ਦੀ ਕਾਸਟ ਤਾਰਾ ਸੁਤਾਰੀਆ ਅਤੇ ਆਤੀਆ ਦੇ ਭਰਾ ਅਹਾਨ ਨਾਲ ਮੀਡੀਆ ਸਾਹਮਣੇ ਤਸਵੀਰਾਂ ਖਿੱਚਵਾਈਆਂ। ‘ਤੜਪ’ ਅਹਾਨ ਸ਼ੈਟੀ ਦੀ ਪਹਿਲੀ ਫਿਲਮ ਹੈ, ਜਿਸ ਵਿੱਚ ਤਾਰਾ ਸੁਤਾਰੀਆ, ਕੁਮਦ ਮਿਸ਼ਰਾ ਅਤੇ ਸੌਰਭ ਸ਼ੁਕਲਾ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ। ਫੌਕਸ ਸਟਾਰ ਸਟੂਡੀਓਜ਼ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਇਸ ਫਿਲਮ ਨੂੰ ਸਾਜਿਦ ਨਾਡਿਆਡਵਾਲਾ ਨੇ ‘ਫੌਕਸ ਸਟਾਰ ਸਟੂਡੀਓਜ਼’ ਨਾਲ ਮਿਲ ਕੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਦਾ ਨਿਰਦੇਸ਼ਕ ਮਿਲਨ ਲੂਥਰੀਆ ਨੇ ਕੀਤਾ ਹੈ ਅਤੇ ਇਹ 3 ਦਸੰਬਰ ਨੂੰ ਰਿਲੀਜ਼ ਹੋਵੇਗੀ। ਜਾਣਕਾਰੀ ਅਨੁਸਾਰ ਆਤੀਆ ਇਸ ਤੋਂ ਪਹਿਲਾਂ ‘ਮੋਤੀਚੂਰ ਚਕਨਾਚੂਰ’ ਵਿੱਚ ਨਿਵਾਜ਼ੂਦੀਨ ਸਿੱਦੀਕੀ ਨਾਲ ਨਜ਼ਰ ਆਈ ਸੀ।