ਹੋਵੇ, 19 ਸਤੰਬਰ

ਸਮਰਿਤੀ ਮੰਧਾਨਾ (91) ਤੇ ਹਰਮਨਪ੍ਰੀਤ ਕੌਰ (ਨਾਬਾਦ 74) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇਥੇ ਇੰਗਲੈਂਡ ਨੂੰ ਪਹਿਲੇ ਇਕ ਰੋਜ਼ਾ ਮੈਚ ਵਿੱਚ ਸੱਤ ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 227/7 ਦਾ ਸਕੋਰ ਬਣਾਇਆ ਸੀ। ਭਾਰਤ ਨੇ 44.2 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 232 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਹੋਰਨਾਂ ਭਾਰਤੀ ਖਿਡਾਰੀਆਂ ਚੋਂ ਯਸਤਿਕਾ ਭਾਟੀਆ ਨੇ 47 ਗੇਂਦਾਂ ’ਤੇ 50 ਦੌੜਾਂ ਦੀ ਪਾਰੀ ਖੇਡੀ। ਭਾਟੀਆ ਤੇ ਮੰਧਾਨਾ ਨਾਲ ਮਿਲ ਕੇ ਦੂਜੇ ਵਿਕਟ ਲਈ 16.1 ਓਵਰਾਂ ਵਿੱਚ 96 ਦੌੜਾਂ ਦੀ ਭਾਈਵਾਲੀ ਕੀਤੀ।