ਨਵੀਂ ਦਿੱਲੀ, 13 ਮਈ

ਅਦਾਕਾਰਾ ਪਰਿਣੀਤੀ ਚੋਪੜਾ ਅਤੇ ‘ਆਪ’ ਨੇਤਾ ਰਾਘਵ ਚੱਢਾ ਦੀ ਮੰਗਣੀ ਅੱਜ ਹੋ ਰਹੀ ਹੈ। ਇਸ ਵਿੱਚ ਸ਼ਾਮਲ ਹੋਣ ਲਈ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਭੈਣ ਦੇ ਸ਼ਗਨ ’ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚੀ ਹੈ। ਅੱਜ ਸਵੇਰੇ ਪ੍ਰਿਯੰਕਾ ਦਿੱਲੀ ਏਅਰਪੋਰਟ ਤੋਂ ਚੁੱਪ-ਚੁਪੀਤੇ ਬਾਹਰ ਨਿਕਲੀ।ਬਿਨਾਂ ਕੁਝ ਦੱਸੇ, ਉਹ ਤੇਜ਼ੀ ਨਾਲ ਆਪਣੀ ਕਾਰ ਵੱਲ ਤੁਰ ਪਈ।