ਪਟਿਆਲਾ, 22 ਜੂਨ

ਪਟਿਆਲਾ ਦੇ ਨਜ਼ਦੀਕ ਨਗਰ ਨਿਗਮ ਦੀ ਹੱਦ ’ਚ ਪੈਂਦੇ ਪਿੰਡ ਝਿੱਲ ਵਿਚ ਪੇਚਸ਼ ਫੈਲ ਗਈ ਹੈ। ਹੁਣ ਤੱਕ ਇੱਥੇ 12 ਮਰੀਜ਼ ਸਾਹਮਣੇ ਆ ਚੁੱਕੇ ਹਨ। ਮਰੀਜ਼ਾਂ ਨੂੰ ਤ੍ਰਿਪੜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਪਿੰਡ ਝਿੱਲ ਵਿਚ ਸਿਵਲ ਸਰਜਨ ਨੇ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਸਿਵਲ ਸਰਜਨ ਮੁਤਾਬਕ ਪਿੰਡ ਵਿੱਚ ਆਰਜ਼ੀ ਡਿਸਪੈਂਸਰੀ ਬਣਾ ਦਿੱਤੀ ਹੈ। ਮਰੀਜ਼ ਮਾਡਲ ਟਾਊਨ, ਰਾਜਿੰਦਰਾ ਹਸਪਤਾਲ ਤੇ ਪ੍ਰਾਈਵੇਟ ਗੋਬਿੰਦ ਹਸਪਤਾਲ ਵਿੱਚ ਜੇਰੇ ਇਲਾਜ ਹਨ।