ਪ੍ਰਿੰਸ ਰੂਪਰਟ, ਬੀਸੀ : ਫੈਡਰਲ ਸਰਕਾਰ ਪੈਸੇਫਿਕ ਨੌਰਥ ਕੋਸਟ ਦੀ ਹਿਫਾਜ਼ਤ ਲਈ ਫਰਸਟ ਨੇਸ਼ਨਜ਼ ਨਾਲ ਭਾਈਵਾਲੀ ਕਰਨ ਜਾ ਰਹੀ ਹੈ।
ਇਸ ਸਬੰਧੀ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰਿੰਸ ਰੂਪਰਟ, ਬੀਸੀ ਵਿੱਚ ਕੀਤਾ ਗਿਆ। ਇਹ ਐਲਾਨ ਨੈਸ਼ਨਲ ਇੰਡੀਜੀਨਸ ਪੀਪਲਜ਼ ਡੇਅ ਮੌਕੇ ਕੀਤਾ ਗਿਆ। ਇਹ ਸਮਝੌਤਾ ਫੈਡਰਲ ਸਰਕਾਰ ਤੇ 14 ਹੋਰ ਕੋਸਟਲ ਫਰਸਟ ਨੇਸ਼ਨਜ਼ ਦਰਮਿਆਨ ਕੀਤਾ ਗਿਆ। ਇਹ ਮਰੀਨ ਸਬੰਧੀ ਪਹਿਲਕਦਮੀਆਂ ਲਈ ਕੀਤੀ ਗਈ ਭਾਈਵਾਲੀ ਹੈ। ਸਰਕਾਰ ਦਾ ਕਹਿਣਾ ਹੈ ਕਿ ਅਸੀਂ ਸੁਲ੍ਹਾ ਕਰਨਾ ਚਾਹੁੰਦੇ ਹਾਂ ਤੇ ਬੀਸੀ ਦੇ ਤੱਟੀ ਇਲਾਕੇ ਨੂੰ ਕਵਰ ਕਰਨ ਵਾਲੇ ਦੋ ਤਿਹਾਈ ਇਲਾਕੇ ਦੀ ਹਿਫਾਜ਼ਤ ਕਰਨੀ ਚਾਹੁੰਦੇ ਹਾਂ।
ਫੈਡਰਲ ਸਰਕਾਰ ਤੇ ਫਰਸਟ ਨੇਸ਼ਨਜ਼ ਨੇ ਸਮੁੰਦਰ ਦੀ ਮੈਨੇਜਮੈਂਟ ਤੇ ਕੰਜ਼ਰਵੇਸ਼ਨ ਨੂੰ ਰਲ ਕੇ ਪੂਰਾ ਕਰਨ ਲਈ ਸਹਿਮਤੀ ਦਿੱਤੀ ਹੈ। ਇਸ ਲਈ ਮਰੀਨ ਦੀ ਹਿਫਾਜ਼ਤ ਵਾਲਾ ਇਲਾਕਾ ਤਿਆਰ ਕਰਨ ਲਈ ਇੱਕ ਨੈੱਟਵਰਕ ਕਾਇਮ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਟਰੂਡੋ ਨੇ ਆਖਿਆ ਕਿ ਸੁਲ੍ਹਾ ਸਬੰਧੀ ਇਸ ਸਮਝੌਤੇ ਨਾਲ ਉੱਤਰੀ ਕੋਸਟ ਦੀ ਹਿਫਾਜ਼ਤ ਕਰਨ ਤੇ ਉਸ ਨੂੰ ਸਹੇਜਣ ਲਈ ਸਾਂਝੀ ਮੈਨੇਜਮੈਂਟ ਤਿਆਰ ਕਰਨ ਦੀ ਕਵਾਇਦ ਨੇਪਰੇ ਚਾੜ੍ਹੀ ਜਾਵੇਗੀ।