ਬ੍ਰਿਸਬਨ, 7 ਜਨਵਰੀ

ਦਸਵਾਂ ਆਸਟਰੇਲਿਆਈ ਓਪਨ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਆਏ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਆਸਟਰੇਲੀਆ ਵਿੱਚ ਦਾਖਲਾ ਨਹੀਂ ਦਿੱਤਾ ਗਿਆ ਅਤੇ ਕਰੋਨਾ ਟੀਕਾਕਰਨ ਨਿਯਮਾਂ ’ਚ ਛੋਟ ਲਈ ਜ਼ਰੂਰੀ ਸ਼ਰਤਾਂ ਪੂਰੀਆਂ ਕਰਨ ’ਚ ਅਸਫਲ ਰਹਿਣ ’ਤੇ ਉਸ ਦਾ ਵੀਜ਼ਾ ਵੀ ਰੱਦ ਕਰ ਦਿੱਤਾ ਗਿਆ ਹੈ। ਜੋਕੋਵਿਚ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਕਿਹਾ ਸੀ ਕਿ ਉਸ ਨੂੰ ਮੈਡੀਕਲ ਛੋਟ ਮਿਲੀ ਹੈ ਅਤੇ ਉਹ ਬੁੱਧਵਾਰ ਦੇਰ ਰਾਤ ਆਸਟਰੇਲੀਆ ਪਹੁੰਚਿਆ। ਇਸ ਮੈਡੀਕਲ ਛੋਟ ਤਹਿਤ ਜੋਕੋਵਿਚ ਨੂੰ ਵਿਕਟੋਰੀਆ ਸਰਕਾਰ ਦੇ ਸਖਤ ਟੀਕਾਕਰਨ ਨਿਯਮਾਂ ਦੀ ਪਾਲਣਾ ਤੋਂ ਰਾਹਤ ਮਿਲੀ ਸੀ।