ਨੋਇਡਾ, 20 ਸਤੰਬਰ

ਇਥੋਂ ਦੀ ਇਕ ਸੁਸਾਇਟੀ ਦੀ ਚਾਰਦੀਵਾਰੀ ਡਿੱਗਣ ਕਾਰਨ ਚਾਰ ਮੌਤਾਂ ਹੋ ਗਈਆਂ। ਇਹ ਜਾਣਕਾਰੀ ਮਿਲੀ ਹੈ ਕਿ ਜਲਵਾਯੂ ਵਿਹਾਰ ਸੈਕਟਰ 21 ਦੀ ਸੁਸਾਇਟੀ ਵਿਚ ਇਹ ਹਾਦਸਾ ਹੋਇਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਚਾਰਦੀਵਾਰੀ ਡਿੱਗਣ ਕਾਰਨ 12 ਜਣੇ ਮਲਬੇ ਹੇਠ ਫਸ ਗਏ ਸਨ। ਬਚਾਅ ਟੀਮਾਂ ਵਲੋਂ ਰਾਹਤ ਕਾਰਜ ਜਾਰੀ ਹਨ। ਇਸ ਵੇਲੇ ਫਾਇਰ ਵਿਭਾਗ ਤੇ ਹੋਰ ਟੀਮਾਂ ਵਲੋਂ ਲੋਕਾਂ ਨੂੰ ਫਸਟ ਏਡ ਦਿਵਾਉਣ ਲਈ ਹਸਪਤਾਲ ਭੇਜਿਆ ਗਿਆ।