ਨਵੀਂ ਦਿੱਲੀ, 27 ਅਕਤੂਬਰ

ਕੇਂਦਰੀ ਖੇਡ ਮੰਤਰਾਲੇ ਨੇ ਜੈਵਲਿਨ ਥਰੋਅ ਵਿੱਚ ਓਲੰਪੀਅਨ ਚੈਂਪੀਅਨ ਰਹੇ ਨੀਰਜ ਚੋਪੜਾ ਤੇ ਚਾਂਦੀ ਦਾ ਤਗਮਾ ਜੇਤੂ ਪਹਿਲਵਾਨ ਰਵੀ ਦਹੀਆ ਸਣੇ 11 ਅਥਲੀਟਾਂ ਨੂੰ ਵਰ੍ਹਾ 2021 ਲਈ ਖੇਲ ਰਤਨ ਦੇਣ ਲਈ ਚੁਣਿਆ ਹੈ। ਇਸੇ ਦੌਰਾਨ ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਫੁਟਬਾਲਰ ਸੁਨੀਲ ਛੇਤਰੀ, ਕ੍ਰਿਕਟਰ ਮਿਤਾਲੀ ਰਾਜ, ਹਾਕੀ ਖਿਡਾਰੀ ਪੀ. ਸ੍ਰੀਜੇਸ਼ ਨੂੰ ਵੀ ਖੇਲ ਰਤਨ ਦੇਣ ਲਈ ਚੁਣਿਆ ਗਿਆ ਹੈ।