ਨਵੀਂ ਦਿੱਲੀ:ਲੈਅ ਵਿੱਚ ਚੱਲ ਰਹੀ ਰਿਧਮ ਸਾਂਗਵਾਨ ਨੇ ਅੱਜ ਇੱਥੇ ਮਹਿਲਾ 25 ਮੀਟਰ ਪਿਸਟਲ ਮੁਕਾਬਲਾ ਜਿੱਤ ਕੇ ਕੌਮੀ ਨਿਸ਼ਾਨੇਬਾਜ਼ੀ ਚੋਣ ਟਰਾਇਲਾਂ ਵਿੱਚ ਹਰਿਆਣਾ ਦਾ ਦਬਦਬਾ ਜਾਰੀ ਰੱਖਿਆ। ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ ਹੋਏ ਟਰਾਇਲਾਂ ਦੇ ਆਖਰੀ ਗੇੜ ’ਚ ਰਿਧਮ ਨੇ 31 ਅੰਕ ਹਾਸਲ ਕਰਕੇ ਮਹਾਰਾਸ਼ਟਰ ਦੇ ਏ. ਅਸ਼ੋਕ ਪਾਟਿਲ ਨੂੰ ਪਛਾੜਿਆ। ਪਾਟਿਲ ਦੇ 27 ਅੰਕ ਸਨ। ਇਸੇ ਤਰ੍ਹਾਂ ਨਾਮਿਆ ਕਪੂਰ 22 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। ਮਹਿਲਾ 25 ਮੀਟਰ ਪਿਸਟਲ ਮੁਕਾਬਲੇ ਦੇ ਜੂਨੀਅਰ ਵਰਗ ਵਿੱਚ ਹਰਿਆਣਾ ਦੀ ਦਿਵਿਆਂਸ਼ੀ ਨੇ 24 ਅੰਕਾਂ ਨਾਲ ਪਹਿਲਾ, ਪੰਜਾਬ ਦੀ ਸਿਮਰਨਪ੍ਰੀਤ ਕੌਰ ਬਰਾੜ ਨੇ 23 ਅੰਕਾਂ ਨਾਲ ਦੂਜਾ ਅਤੇ ਖੁਸ਼ੀ ਕਪੂਰ ਨੇ 16 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।