ਚਾਂਗਵਨ:ਭਾਰਤ ਦੇ ਅਨੀਸ਼ ਭਾਨਵਾਲਾ ਅਤੇ ਰਿਧਮ ਸਾਂਗਵਾਨ ਨੇ ਅੱਜ ਇੱਥੇ ਆਈਐੱਸਐੱਸਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੇ ਦੇ ਤਗਮਾ ਜਿੱਤਿਆ। ਉਨ੍ਹਾਂ ਚੈੱਕ ਗਣਰਾਜ ਦੀ ਐਨਾ ਡੇਡੋਵਾ ਅਤੇ ਮਾਰਟਿਨ ਪੋਡਰਾਸਕੀ ਦੀ ਜੋੜੀ ਨੂੰ 16-12 ਨਾਲ ਹਰਾਇਆ। ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਜੋੜੀ ਵਜੋਂ ਅਨੀਸ਼ ਅਤੇ ਰਿਧਮ ਦਾ ਇਹ ਦੂਜਾ ਤਗ਼ਮਾ ਹੈ। ਇਸ ਤੋਂ ਇਲਾਵਾ ਇਹ ਜੋੜੀ ਇਸ ਸਾਲ ਕਾਇਰੋ ਵਿਸ਼ਵ ਕੱਪ ਵਿੱਚ ਸੋਨ ਤਗਮਾ ਵੀ ਜਿੱਤ ਚੁੱਕੀ ਹੈ। ਚਾਂਗਵਨ ਵਿਸ਼ਵ ਕੱਪ ਵਿੱਚ ਭਾਰਤ ਕੁੱਲ 14 ਤਗਮਿਆਂ (ਪੰਜ ਸੋਨ, ਪੰਜ ਚਾਂਦੀ ਤੇ ਚਾਰ ਤਾਂਬੇ) ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹੈ।