ਨਵੀਂ ਦਿੱਲੀ:ਨਹਿਰੂ ਹਾਕੀ ਕੱਪ ਦੇ ਸੀਨੀਅਰ ਵਰਗ ਦੇ ਮੁਕਾਬਲੇ ਭਲਕੇ ਇੱਥੋਂ ਦੇ ਸ਼ਿਵਾਜੀ ਸਟੇਡੀਅਮ ਵਿੱਚ ਦਿਨ ਦੇ ਇੱਕ ਵਜੇ ਸ਼ੁਰੂ ਹੋਣਗੇ। ਲੀਗ ਮੈਚਾਂ ਦੇ ਨਤੀਜਿਆਂ ਮਗਰੋਂ ਇੰਡੀਅਨ ਆਇਲ ਦਾ ਮੁਕਾਬਲਾ ਇੰਡੀਅਨ ਨੇਵੀ ਨਾਲ ਹੋਵੇਗਾ। ਇਸੇ ਤਰ੍ਹਾਂ ਦੂਜਾ ਸੈਮੀਫਾਈਨਲ ਮੁਕਾਬਲਾ ਪੰਜਾਬ ਨੈਸ਼ਨਲ ਬੈਂਕ ਤੇ ਭਾਰਤੀ ਰੇਲਵੇ ਦਾ ਹੋਵੇਗਾ। ਪੂਲ ‘ਏ’ ਵਿੱਚ ਇੰਡੀਅਨ ਆਇਲ ਨੇ 7 ਤੇ ਪੰਜਾਬ ਨੈਸ਼ਨਲ ਬੈਂਕ ਨੇ 5 ਅੰਕ ਹਾਸਲ ਕੀਤੇ ਹਨ। ਪੂਲ ‘ਬੀ’ ਵਿੱਚ ਇੰਡੀਅਨ ਰੇਲਵੇ ਨੇ 7 ਅੰਕਾਂ ਨਾਲ ਪਹਿਲਾ ਸਥਾਨ ਤੇ ਇੰਡੀਅਨ ਨੇਵੀ ਨੇ 4 ਅੰਕਾਂ ਨਾਲ ਦੂਜੀ ਥਾਂ ਹਾਸਲ ਕਰ ਲਈ ਹੈ। ਨਹਿਰੂ ਹਾਕੀ ਦੇ ਸਕੱਤਰ ਕੁੱਕੂ ਵਾਲੀਆ ਨੇ ਦੱਸਿਆ ਕਿ ਅੱਜ ਦੇ ਆਖ਼ਰੀ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਇੰਡੀਅਨ ਆਇਲ ਨੇ ਦੱਖਣੀ ਰੇਲਵੇ ਨੂੰ 6-4 ਨਾਲ ਹਰਾਇਆ ਤੇ ਸੈਮੀਫਾਈਨਲ ਵਿੱਚ ਥਾਂ ਬਣਾਈ।