ਮੁੰਬਈ, 2 ਸਤੰਬਰ-ਮਸ਼ਹੂਰ ਅਭਿਨੇਤਾ ਨਸੀਰੂਦੀਨ ਸ਼ਾਹ ਨੇ ਭਾਰਤੀ ਮੁਸਲਮਾਨਾਂ ਦੇ ਇਕ ਵਰਗ ਦੀ ਨਿੰਦਾ ਕੀਤੀ ਹੈ, ਜੋ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ’ਤੇ ਆਉਣ ਉਪਰ ਖੁਸ਼ੀਆਂ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ। ਸ਼ਾਹ ਨੇ ਟਵਿੱਟਰ ‘ਤੇ ਵੀਡੀਓ ਰਾਹੀਂ ਇਹ ਗੱਲ ਕਹੀ। ਇਸ ਵਿੱਚ ਉਨ੍ਹਾਂ ਕਿਹਾ ਕਿ ਹਰ ਭਾਰਤੀ ਮੁਸਲਮਾਨ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਆਪਣੇ ਧਰਮ ’ਚ ‘ਸੁਧਾਰ ਅਤੇ ਆਧੁਨਿਕੀਕਤਾ’ ਚਾਹੀਦੀ ਹੈ ਜਾਂ ਜ਼ੁਲਮ ਦੀਆਂ ਰਵਾਇਤੀ ਕਦਰਾਂ ਕੀਮਤਾਂ। ਅਫ਼ਗ਼ਾਨਿਸਤਾਨ ਦੀ ਸੱਤਾ ’ਤੇ ਤਾਲਿਬਾਨ ਦਾ ਕਬਜ਼ਾ ਹੋਣਾ ਸਾਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ ਪਰ ਭਾਰਤੀ ਮੁਸਲਮਾਨਾਂ ਦਾ ਇਕ ਵਰਗ ਖੁਸ਼ ਹੈ, ਜੋ ਖ਼ਤਰਨਾਕ ਗੱਲ ਹੈ।