ਪੇਈਚਿੰਗ, 6 ਸਤੰਬਰ

ਚੀਨ ਦੇ ਵਿਦੇਸ਼ ਮੰਤਰਾਲੇ ਨੇ ਨਵੀਂ ਅਫ਼ਗ਼ਾਨ ਸਰਕਾਰ ਦੇ ਤਾਜਪੋਸ਼ੀ ਸਮਾਗਮ ਲਈ ਮਿਲੇ ਸੱਦੇ ਦਾ ਦਾਅਵਾ ਕਰਦੀ ਇਕ ਰਿਪੋਰਟ ਬਾਰੇ ਚੁੱਪੀ ਧਾਰ ਲਈ ਹੈ। ਇਸ ਮੀਡੀਆ ਰਿਪੋਰਟ ਮੁਤਾਬਕ ਅਫ਼ਗ਼ਾਨ ਦੇ ਨਵੇਂ ਹੁਕਮਰਾਨਾਂ ਨੇ ਮੁਲਕ ਵਿੱਚ ਨਵੀਂ ਸਰਕਾਰ ਦੇ ਤਾਜਪੋਸ਼ੀ ਸਮਾਗਮ ਲਈ ਚੀਨ, ਪਾਕਿਸਤਾਨ, ਰੂਸ, ਤੁੁਰਕੀ, ਇਰਾਨ ਤੇ ਕਤਰ ਨੂੰ ਸੱਦਾ ਪੱਤਰ ਭੇਜੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੈੱਨਬਿਨ ਨੂੰ ਜਦੋਂ ਇਸ ਸੱਦਾ ਪੱਤਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘‘ਹਾਲ ਦੀ ਘੜੀ ਮੈਨੂੰ ਇਸ ਪੇਸ਼ਕਸ਼ ਬਾਰੇ ਕੋਈ ਜਾਣਕਾਰੀ ਨਹੀਂ ਹੈ।’’