ਮੁੰਬਈ, 23 ਜਨਵਰੀ

ਵਰਸੋਵਾ ਪੁਲੀਸ ਨੇ ਬੌਲੀਵੁਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਮਾਂ ਦੀ ਸ਼ਿਕਾਇਤ ’ਤੇ ਅਦਾਕਾਰ ਦੀ ਪਤਨੀ ਜ਼ੈਨਬ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਪਰਿਵਾਰ ਵਿਚ ਸੰਪਤੀ ਦੀ ਵੰਡ ਨੂੰ ਲੈ ਕੇ ਝਗੜਾ ਚਲ ਰਿਹਾ ਹੈ। ਨਵਾਜ਼ੂਦੀਨ ਸਿੱਦੀਕੀ ਦੀ ਮਾਂ ਮੇਹਰੁਨਿਸਾ ਸਿੱਦੀਕੀ ਨੇ ਜ਼ੈਨਬ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ ਜਿਸ ਦੇ ਆਧਾਰ ’ਤੇ ਪੁਲੀਸ ਨੇ ਉਸ ਨੂੰ ਪੁੱਛਗਿੱਛ ਲਈ ਸੱਦਿਆ ਹੈ। ਦੱਸਣਾ ਬਣਦਾ ਹੈ ਕਿ ਜ਼ੈਨਬ ਨਵਾਜ਼ੂਦੀਨ ਦੀ ਦੂਜੀ ਪਤਨੀ ਹੈ।