ਮੁੰਬਈ:ਮਸ਼ਹੂਰ ਗਾਇਕ ਅਲਕਾ ਯਾਗਨਿਕ, ਕੁਮਾਰ ਸਾਨੂ ਅਤੇ ਉਦਿਤ ਨਾਰਾਇਣ ਸੋਨੀ ਐਂਟਰਟੇਨਮੈਂਟ ਟੀਵੀ ’ਤੇ ਐਤਵਾਰ ਨੂੰ ‘ਸ਼ਾਨਦਾਰ ਨਵਰਾਤਰੀ ਨਾਈਟ’ ਵਿੱਚ ਆਪਣਾ 90ਵਿਆਂ ਵਾਲਾ ਜਾਦੂ ਮੁੜ ਬਿਖੇਰਦੇ ਨਜ਼ਰ ਆਉਣਗੇ। ਆਦਿੱਤਿਆ ਨਾਰਾਇਣ ਅਤੇ ਸੁਗੰਧਾ ਮਿਸ਼ਰਾ ਸ਼ੋਅ ਦੀ ਮੇਜ਼ਬਾਨੀ ਕਰਨਗੇ। ਇਸ ਵਿੱਚ ‘ਇੰਡੀਆ’ਜ਼ ਬੈੱਸਟ ਡਾਂਸਰ’ ਦੇ ਟਾਈਗਰ ਪੌਪ (ਜੇਤੂ) ਅਤੇ ਰੁਤੂਜਾ, ‘ਇੰਡੀਅਨ ਆਈਡਲ-12’ ਦੇ ਪਵਨਦੀਪ ਰਾਜਨ (ਜੇਤੂ), ਅਰੁਨਿਤਾ ਕਾਂਜੀਲਾਲ, ਸਯਾਲੀ ਕਾਂਬਲੇ, ਮੁਹੰਮਦ ਦਾਨਿਸ਼, ਨਿਹਾਲ ਅਤੇ ਸ਼ਾਨਮੁਖਾ ਪ੍ਰਿਆ ਸਮੇਤ ‘ਸੁਪਰ ਡਾਂਸਰ’ ਦੇ ਉਮੀਦਵਾਰ ਵੀ ਆਪਣੀ ਪੇਸ਼ਕਾਰੀ ਦੇਣਗੇ। ਇਸ ਦੌਰਾਨ ਅਲਕਾ ਯਾਗਨਿਕ, ਕੁਮਾਰ ਸਾਨੂ ਅਤੇ ਉਦਿਤ ਨਾਰਾਇਣ ਗਰਬਾ ਕਰਨਗੇ ਅਤੇ ਤਿਉਹਾਰਾਂ ਦਾ ਜਸ਼ਨ ਮਨਾਉਂਦਿਆਂ ਆਪਣੀਆਂ ਯਾਦਾਂ ਸਾਂਝੀਆਂ ਕਰਨਗੇ। ਮੇਜ਼ਬਾਨ ਆਦਿੱਤਿਆ ਨਾਰਾਇਣ ਆਪਣੇ ਪਿਤਾ ਉਦਿਤ ਨਾਰਾਇਣ ਨਾਲ ਗੀਤ ਗਾਵੇਗਾ। ਸੈੱਟ ਦੁਰਗਾ ਦੇਵੀ ਦੀ ਵੱਡ ਆਕਾਰੀ ਮੂਰਤੀ ਨਾਲ ਸਜਾਇਆ ਜਾਵੇਗਾ। ਆਦਿੱਤਿਆ ਨੇ ਕਿਹਾ, ‘‘ਮੈਂ ਸ਼ੋਅ ਦਾ ਬਹੁਤ ਆਨੰਦ ਮਾਣਿਆ।’’ ਸੁਗੰਧਾ ਨੇ ਕਿਹਾ, ‘‘ਮੈਂ ਉਦਿਤ ਜੀ ਦੇ ਗੀਤ ’ਤੇ ਗਰਬਾ ਵੀ ਕੀਤਾ। ਬੇਸ਼ੱਕ ਆਦਿੱਤਿਆ ਨਾਲ ਸ਼ੋਅ ਦੀ ਮੇਜ਼ਬਾਨੀ ਕਰਨਾ ਬਹੁਤ ਮਜ਼ੇਦਾਰ ਸੀ। ਉਹ ਚੰਗਾ ਅਤੇ ਸ਼ਾਨਦਾਰ ਮੇਜ਼ਬਾਨ ਹੈ।’’