ਕੈਲਗਰੀ— ਕੈਨੇਡਾ ਦੇਦੱਖਣੀ-ਪੱਛਮੀ ਕੈਲਗਰੀ ਵਿਚ ਇਕ ਖੂਨੀ ਵਾਰਦਾਤ ਵਾਪਰੀ। ਪੁਲਸ ਮੁਤਾਬਕ ਇਹ ਵਾਰਦਾਤ ਐਤਵਾਰ ਸਵੇਰੇ 4 ਵਜੇ ਦੇ ਕਰੀਬ ਵਾਪਰੀ। ਦੱਖਣੀ-ਪੱਛਮੀ ਸ਼ਵੇਵਿਲ ਬੁਲੇਵਰਡ ਦੇ ਬਲਾਕ-200 ਵਿਚ ਬਣੇ ਪਾਰਕਿੰਗ ਏਰੀਆ ਵਿਚ 2 ਵਿਅਕਤੀਆਂ ਦਾ ਝਗੜਾ ਹੋ ਗਿਆ। 
ਪੁਲਸ ਅਧਿਕਾਰੀ ਮੁਤਾਬਕ ਝਗੜੇ ਦੌਰਾਨ ਇਕ ਵਿਅਕਤੀ ਨੇ ਦੂਜੇ ਨੂੰ ਧੱਕਾ ਦਿੱਤਾ। ਇਸ ਦੇ ਜਵਾਬ ਵਿਚ ਦੂਜੇ ਵਿਅਕਤੀ ਨੇ ਉਸ ਨੂੰ ਚਾਕੂ ਨਾਲ ਜ਼ਖਮੀ ਕਰ ਦਿੱਤਾ। ਪੁਲਸ ਨੇ ਦੋਹਾਂ ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ, ਜਿੰਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।