ਚੰਡੀਗੜ੍ਹ, 24 ਨਵੰਬਰ

ਦੇਸ਼ ਭਰ ਵਿੱਚ ਟਮਾਟਰ ਦੀਆਂ ਕੀਮਤਾਂ 100 ਰੁਪਏ ਨੂੰ ਪਾਰ ਕਰ ਗਈਆਂ ਹਨ। ਪੰਜਾਬ ਵਿੱਚ ਇਹ 90-100 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਖੇਤੀ ਮਾਹਿਰਾਂ ਮੁਤਾਬਕ ਟਮਾਟਰ ਉਤਪਾਦਕ ਦੱਖਣੀ ਰਾਜਾਂ ਵਿੱਚ ਬਰਸਾਤ ਕਾਰਨ ਫਸਲ ਖਰਾਬ ਹੋ ਗਈ ਹੈ। ਇਸ ਕਾਰਨ ਭਾਅ ਤੇਜ਼ ਹਨ। ਆਂਧਰਾ ਪ੍ਰਦੇਸ਼ ਜੋ ਇਸ ਦਾ ਸਭ ਤੋਂ ਵੱਡਾ ਉਤਪਾਦਕ ਹੈ, ਵਿੱਚ ਇਹ 100 ਰੁਪਏ ਕਿਲੋ ਤੋਂ ਵੱਧ ਵਿਕ ਰਿਹਾ ਹੈ। ਦੇਸ਼ ਵਿੱਚ ਕਈ ਥਾਵਾਂ ’ਤੇ ਟਮਾਟਰ ਦੇ ਭਾਅ 140 ਰੁਪਏ ਤੱਕ ਪੁੱਜ ਚੁੱਕੇ ਹਨ।