ਜੋਹਾਨੈੱਸਬਰਗ, 3 ਜਨਵਰੀ

ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਪਹਿਲੀ ਪਾਰੀ ਵਿੱਚ 202 ਦੌੜਾਂ ਬਣਾਈਆਂ। ਭਾਰਤ ਵੱਲੋਂ ਕਾਰਜਕਾਰੀ ਕਪਤਾਨ ਕੇ.ਐੱਲ. ਰਾਹੁਲ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ, ਜਦਕਿ ਰਵੀਚੰਦਰਨ ਅਸ਼ਵਿਨ ਨੇ 46 ਦੌੜਾਂ ਦੀ ਪਾਰੀ ਖੇਡੀ। ਦੱਖਣੀ ਅਫਰੀਕਾ ਵੱਲੋਂ ਮਾਰਕੋ ਜੈਨਸਨ ਨੇ ਚਾਰ, ਜਦਕਿ ਡੀ. ਓਲੀਵਰ ਅਤੇ ਕੈਗਿਸੋ ਰਬਾਡਾ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਦਿਨ ਦੀ ਖੇਡ ਖ਼ਤਮ ਹੋਣ ਤੱਕ ਦੱਖਣੀ ਅਫਰੀਕਾ ਨੇ ਇੱਕ ਵਿਕਟ ਗੁਆ ਕੇ 35 ਦੌੜਾਂ ਬਣਾ ਲਈਆਂ ਹਨ। ਡੀਨ ਐਲਗਰ (11) ਅਤੇ ਕੀਗਨ ਪੀਟਰਸਨ (14) ਮੈਦਾਨ ’ਤੇ ਡਟੇ ਹੋਏ ਹਨ।