ਨਵੀਂ ਦਿੱਲੀ, 20 ਜਨਵਰੀ

ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਅੱਜ ਪੰਜਾਬ ਵਿਚਲੇ ਖਾਲਿਸਤਾਨੀ ਅਤਿਵਾਦੀ ਲੰਡਾ ਹਰੀਕੇ ਦੇ ਦੋ ਨੇੜਲੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜਨ ਭੱਟੀ ਤੇ ਚੀਨਾ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਭੱਟੀ ਪੰਜਾਬ ’ਚ ਲੰਡਾ ਲਈ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਕਰਦਾ ਹੈ ਜਦਕਿ ਚੀਨਾ ਵੀ ਨਸ਼ਾ ਤਸਕਰ ਹੈ। ਮੁਲਜ਼ਮਾਂ ਬਾਰੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।