ਨਵੀਂ ਦਿੱਲੀ, 24 ਜਨਵਰੀ

ਅੱਜ ਦਿੱਲੀ ਪੁਲੀਸ ਨੇ ਇੱਥੇ ਸਾਕੇਤ ਅਦਾਲਤ ਵਿੱਚ ਮਹਿਰੌਲੀ ਕਤਲ ਕੇਸ ਵਿੱਚ ਆਫਤਾਬ ਅਮੀਨ ਪੂਨਾਵਾਲਾ ਵਿਰੁੱਧ 6629 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ। ਮੁਲਜ਼ਮ ਦੀ ਨਿਆਂਇਕ ਹਿਰਾਸਤ ਦੋ ਹਫ਼ਤਿਆਂ ਲਈ ਵਧਾ ਕੇ 7 ਫਰਵਰੀ ਕਰ ਦਿੱਤੀ ਗਈ ਹੈ। ਉਸ ’ਤੇ ਸ਼ਰਧਾ ਵਾਕਰ ਦੀ ਹੱਤਿਆ ਅਤੇ ਉਸ ਦੇ ਸਰੀਰ ਨੂੰ ਟੁਕੜੇ-ਟੁਕੜੇ ਕਰਨ ਦਾ ਦੋਸ਼ ਹੈ। ਅੱਜ ਜਦੋਂ ਮੈਟਰੋਪੋਲੀਟਨ ਮੈਜਿਸਟਰੇਟ ਅਵੀਰਲ ਸ਼ੁਕਲਾ ਨੇ ਪੁੱਛਿਆ ਕਿ ਚਾਰਜਸ਼ੀਟ ਵਿੱਚ ਕਿੰਨੇ ਪੰਨੇ ਹਨ ਤਾਂ ਜਾਂਚ ਅਧਿਕਾਰੀ ਨੇ ਕਿਹਾ ਕਿ ਇਸ ਵਿੱਚ 6,629 ਪੰਨੇ ਹਨ।