ਟਰਾਂਟੋ, 14 ਅਕਤੂਬਰ

ਏਅਰ ਕੈਨੇਡਾ 31 ਅਕਤੂਬਰ ਤੋਂ ਦਿੱਲੀ ਤੇ ਮੌਂਟਰੀਅਲ ਵਿਚਾਲੇ ਨਾਨ-ਸਟਾਪ ਉਡਾਨਾਂ ਸ਼ੁਰੂ ਕਰਨ ਜਾ ਰਿਹਾ ਹੈ। ਇਹ ਸਿੱਧੀ ਫਲਾਈਟ ਹਫਤੇ ਵਿੱਚ ਤਿੰਨ ਵਾਰ ਉਡਾਨ ਭਰੇਗੀ। ਇਸੇ ਦੌਰਾਨ 15 ਅਕਤੂਬਰ ਤੋਂ ਦਿੱਲੀ ਤੇ ਟਰਾਂਟੋ ਵਿਚਾਲੇ ਨਾਨ-ਸਟਾਪ ਫਲਾਈਟਾਂ ਹਫਤੇ ਵਿੱਚ ਸੱਤ ਵਾਰ ਦੀ ਥਾਂ ਹੁਣ 10 ਵਾਰ ਉਡਾਨਾਂ ਭਰਨਗੀਆਂ। ਏਅਰ ਕੈਨੇਡਾ ਅਨੁਸਾਰ ਦਿੱਲੀ-ਮੌਂਟਰੀਅਲ ਫਲਾਈਟ ਮੰਗਲਵਾਰ, ਵੀਰਵਾਰ ਤੇ ਐਤਵਾਰ ਨੂੰ ਉਡਾਨ ਭਰੇਗੀ ਤੇ ਦਿੱਲੀ ਹਵਾਈ ਅੱਡੇ ਤੋਂ ਉਡਾਨ ਸਵੇਰੇ 1.55 ’ਤੇ ਰਵਾਨਾ ਹੋਏਗੀ। ਇਸੇ ਤਰ੍ਹਾਂ ਮੌਂਟਰੀਅਲ ਤੋਂ ਉਡਾਨ ਰਾਤ 8.10 ’ਤੇ ਰਵਾਨਾ ਹੋਵੇਗੀ।