ਨਵੀਂ ਦਿੱਲੀ, 29 ਮਈ
ਉੱਤਰ-ਪੱਛਮੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ਵਿੱਚ 16 ਸਾਲਾ ਲੜਕੀ ਦੀ ਉਸ ਦੇ ਕਥਿਤ ਪ੍ਰੇਮੀ ਵੱਲੋਂ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਸ ਨੂੰ ਪੱਥਰ ਨਾਲ ਕੁਚਲਣ ਤੋਂ ਪਹਿਲਾਂ ਉਸ ’ਤੇ 20 ਵਾਰ ਚਾਕੂ ਮਾਰਿਆ ਗਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਜੇਜੇ ਕਲੋਨੀ ਸ਼ਾਹਬਾਦ ਡੇਅਰੀ ਨਿਵਾਸੀ ਸੀ। ਉਹ ਸੜਕ ‘ਤੇ ਭੇਤਭਰੀ ਹਾਲਤ ‘ਚ ਮਿਲੀ। ਅਧਿਕਾਰੀ ਨੇ ਦੱਸਿਆ ਕਿ ਉਹ ਸੜਕ ਪਾਰ ਕਰ ਰਹੀ ਸੀ ਜਦੋਂ ਲੜਕੇ ਨੇ ਉਸ ਨੂੰ ਰੋਕਿਆ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ 20 ਸਾਲਾ ਮੁਲਜ਼ਮ ਸਾਹਿਲ ਨੂੰ ਬੁਲੰਦਸ਼ਹਿਰ ਤੋਂ ਕਾਬੂ ਕਰ ਲਿਆ।