ਮੁੰਬਈ:ਬੌਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਹਾਲ ਹੀ ’ਚ ਚੈਟ ਸ਼ੋਅ ‘ਕੌਫੀ ਵਿਦ ਕਰਨ’ ਦੇ ਨੌਵੇਂ ਐਪੀਸੋਡ ’ਤੇ ਨਜ਼ਰ ਆਇਆ। ਇਸ ਦੌਰਾਨ ਕਰਨ ਜੌਹਰ ਨੇ ਉਸ ਨੂੰ ਦਿਸ਼ਾ ਪਟਾਨੀ ਨਾਲ ਉਸ ਰਿਸ਼ਤੇ ਬਾਰੇ ਪੁੱਛਿਆ ਤਾਂ ਟਾਈਗਰ ਨੇ ਕਰਨ ਕੋਲ ਆਪਣੇ ਦਿਲ ਦੇ ਰਾਜ਼ ਖੋਲ੍ਹੇ ਤੇ ਦਿਸ਼ਾ ਪਟਾਨੀ ਬਾਰੇ ਖੂਬ ਗੱਲਾਂ ਸਾਂਝੀਆਂ ਕੀਤੀਆਂ। ਟਾਈਗਰ ਨੇ ਦੱਸਿਆ ਕਿ ਦਿਸ਼ਾ ਉਸ ਦੀ ਸਿਰਫ ਚੰਗੀ ਦੋਸਤ ਹੈ ਤੇ ਉਹ ਇਸ ਵੇਲੇ ਕਿਸੇ ਨਾਲ ਡੇਟ ਨਹੀਂ ਕਰ ਰਿਹਾ ਤੇ ਸਿੰਗਲ ਹੈ। ਦੱਸਣਾ ਬਣਦਾ ਹੈ ਕਿ ਪਹਿਲਾਂ ਇਹ ਅਫਵਾਹਾਂ ਸਨ ਕਿ ਟਾਈਗਰ ਤੇ ਦਿਸ਼ਾ ਕਈ ਸਾਲਾਂ ਤੋਂ ਡੇਟਿੰਗ ਕਰ ਰਹੇ ਹਨ। ਕਰਨ ਨੇ ਟਾਈਗਰ ਨੂੰ ਜਦੋਂ ਦੁਬਾਰਾ ਦਿਸ਼ਾ ਨਾਲ ਉਸ ਦੇ ਰਿਸ਼ਤੇ ਬਾਰੇ ਪੁੱਛਿਆ ਤਾਂ ਟਾਈਗਰ ਨੇ ਕਿਹਾ, ‘ਉਹ ਮੇਰੀ ਬਹੁਤ ਚੰਗੀ ਦੋਸਤ ਹੈ।’ ਇਸ ਤੋਂ ਬਾਅਦ ਕਰਨ ਨੇ ਤਨਜ਼ ਕੱਸਦਿਆਂ ਕਿਹਾ ਕਿ ਉਸ ਨੇ ਉਨ੍ਹਾਂ ਦੋਵਾਂ ਨੂੰ ਬਹੁਤ ਵਾਰ ਮੁੰਬਈ ਦੇ ਇਕ ਮਸ਼ਹੂਰ ਰੈਸਤਰਾਂ ਵਿੱਚ ਦੇਖਿਆ ਹੈ ਤੇ ਉਹ ਦਿਸ਼ਾ ਨੂੰ ਸਿਰਫ ਦੋਸਤ ਨਹੀਂ ਕਹਿ ਸਕਦਾ ਤਾਂ ਟਾਈਗਰ ਨੇ ਕਿਹਾ ਕਿ ਉਨ੍ਹਾਂ ਦੋਵਾਂ ਦੇ ਖਾਣੇ ਦੀ ਪਸੰਦ ਇਕੋ ਹੈ, ਇਸ ਕਰ ਕੇ ਦੋਵੇਂ ਇਕੱਠੇ ਖਾਣਾ ਖਾਣ ਜਾਂਦੇ ਹਨ।