ਬੈਂਕਾਕ:ਭਾਰਤੀ ਬੈਡਮਿੰਟਨ ਖਿਡਾਰੀ ਬੀ. ਸਾਈ ਪ੍ਰਨੀਤ ਨੇ ਕੋਰੀਆ ਦੇ ਐੱਚ.ਜੇ. ਜਿਓਨ ਨੂੰ ਸਖਤ ਮੁਕਾਬਲੇ ’ਚ ਹਰਾ ਕੇ ਇੱਥੇ ਥਾਈਲੈਂਡ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਪ੍ਰਨੀਤ ਨੇ ਪੁਰਸ਼ਾਂ ਦੇ ਸਿੰਗਲਜ਼ ਵਰਗ ਦੇ ਮੈਚ ਵਿੱਚ ਵਿਰੋਧੀ ਖਿਡਾਰੀ ਕੋਰੀਆ ਦੇ ਜਿਓਨ ਨੂੰ 24-22 7-21 22-20 ਦੇ ਫ਼ਰਕ ਨਾਲ ਹਰਾਇਆ। ਕੁਆਰਟਰ ਫਾਈਨਲ ਵਿੱਚ ਉਸ ਦਾ ਮੁਕਾਬਲਾ ਚੀਨ ਦੇ ਲੀ ਸ਼ੀ ਫੇਂਗ ਨਾਲ ਹੋਵੇਗਾ। ਇਸ ਤੋਂ ਪਹਿਲਾਂ ਮਹਿਲਾ ਸਿੰਗਲਜ਼ ਵਰਗ ਵਿੱਚ ਭਾਰਤ ਦੀਆਂ ਕਿਰਨ ਜਾਰਜ ਅਤੇ ਅਸ਼ਮਿਤਾ ਦੂਜੇ ਦੌਰ ਵਿੱਚ ਆਪੋ-ਆਪਣੇ ਮੁਕਾਬਲੇ ਹਾਰ ਗਈਆਂ। ਇਸੇ ਤਰ੍ਹਾਂ ਮਿਕਸਡ ਡਬਲਜ਼ ਵਿੱਚ ਤਨੀਸ਼ਾ ਕਰਾਸਟੋ ਤੇ ਇਸ਼ਾਨ ਭਟਨਾਗਰ ਦੀ ਜੋੜੀ ਨੂੰ ਇੰਡੋਨੇਸ਼ਿਆਈ ਜੋੜੀ ਹੱਥੋਂ 19-21 16-21 ਨਾਲ ਹਾਰ ਮਿਲੀ।