ਚੰਡੀਗੜ੍ਹ, 16 ਅਕਤੂਬਰ

ਚੀਨ ਵਿੱਚ ਲਾੜੀ ਨੂੰ ਆਪਣੇ ਵਿਆਹ ਦੇ ਦਿਨ 60 ਕਿਲੋਗ੍ਰਾਮ ਸੋਨੇ ਦੇ ਗਹਿਣਿਆਂ ਨਾਲ ਲੱਦੀ ਦੇਖ ਕੇ ਸਾਰੇ ਮਹਿਮਾਨ ਹੈਰਾਨ ਰਹਿ ਗਏ। ਵਿਆਹ 30 ਸਤੰਬਰ ਨੂੰ ਹੁਬੇਈ ਪ੍ਰਾਂਤ ਵਿੱਚ ਹੋਇਆ ਸੀ। ਇਹ ਗਹਿਣੇ ਉਸ ਦੇ ਪਤੀ ਨੇ ਤੋਹਫ਼ੇ ਵਜੋਂ ਦਿੱਤੇ ਸਨ। ਲਾੜੀ ਦੀ ਤਸਵੀਰ ਵਾਇਰਲ ਹੋਈ ਹੈ ਜਿਸ ਵਿੱਚ ਉਹ ਸੋਨੇ ਦੇ ਗਹਿਣਿਆਂ ਦੇ ਨਾਲ ਲੱਦੀ ਨਜ਼ਰ ਆ ਰਹੀ ਹੈ ਤੇ ਉਸ ਦੇ ਹੱਥਾਂ ਵਿੱਚ ਗੁਲਦਸਤਾ ਹੈ। ਗਹਿਣਿਆਂ ਦੇ ਭਾਰ ਕਾਰਨ ਉਹ ਤੁਰ ਵੀ ਨਾ ਸਕੀ ਤੇ ਇਸ ਦੀ ਮਦਦ ਕਰਨ ਲਈ ਲਾੜਾ ਆਇਆ।