ਨਵੀਂ ਦਿੱਲੀ:ਸੱਟ ਤੋਂ ਉਭਰਨ ਮਗਰੋਂ ਵਾਪਸੀ ਕਰਨ ਵਾਲੀ ਤੇਜ਼ ਦੌੜਾਕ ਹਿਮਾ ਦਾਸ ਨੇ ਅੱਜ ਦੱਸਿਆ ਕਿ ਉਸ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ, ਪਰ ਉਹ ਠੀਕ ਹੈ। 21 ਸਾਲ ਦੀ ਹਿਮਾ ਹਾਲ ਹੀ ਵਿੱਚ ਪਟਿਆਲਾ ਦੀ ਕੌਮੀ ਖੇਡ ਸੰਸਥਾ (ਐੱਨਆਈਐੱਸ) ਵਿੱਚ ਕੌਮੀ ਕੈਂਪ ਨਾਲ ਜੁੜੀ ਸੀ। ਹਿਮਾ ਨੇ ਟਵੀਟ ਕੀਤਾ, ‘‘ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਇਕਾਂਤਵਾਸ ਦੌਰਾਨ ਹਾਲੇ ਮੇਰੀ ਸਿਹਤ ਠੀਕ ਹੈ। ਮੈਂ ਇਸ ਸਮੇਂ ਦੀ ਵਰਤੋਂ ਪੂਰੀ ਮਜ਼ਬੂਤੀ ਨਾਲ ਵਾਪਸੀ ਲਈ ਕਰਨਾ ਚਾਹੁੰਦੀ ਹਾਂ।’’ ਉਸ ਨੇ ਕਿਹਾ, ‘‘ਸਾਰਿਆਂ ਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਸੁਰੱਖਿਆ ਰਹੋ ਅਤੇ ਮਾਸਕ ਪਾ ਕੇ ਰੱਖੋ।’’ ਹਿਮਾ 200 ਮੀਟਰ ਵਿੱਚ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੀ ਸੀ।