ਤੰਜਾਵੁਰ (ਤਾਮਿਲ ਨਾਡੂ), 27 ਅਪਰੈਲ

ਤਾਮਿਲਨਾਡੂ ਦੇ ਤੰਜਾਵੁਰ ਜ਼ਿਲ੍ਹੇ ’ਚ ਮੰਦਰ ਤੋਂ ਕੱਢੀ ਗਈ ਰੱਥ ਯਾਤਰਾ ਦੌਰਾਨ  ਕਰੰਟ ਲੱਗਣ ਕਾਰਨ  11 ਵਿਅਕਤੀਆਂ ਦੀ ਮੌਤ  ਹੋ ਗਈ। ਇਹ ਲੋਕ ‘ਹਾਈ ਟੈਂਸ਼ਨ ਟਰਾਂਸਮਿਸ਼ਨ ਲਾਈਨ’ ਦੇ ਸੰਪਰਕ ਵਿੱਚ ਆਏ ਸਨ। ਪੁਲੀਸ ਨੇ ਦੱਸਿਆ ਕਿ ਮਰਨ ਵਾਲਿਆਂ ‘ਚ ਬੱਚੇ ਵੀ ਸ਼ਾਮਲ ਹਨ।