ਚੰਡੀਗੜ੍ਹ, 11 ਅਕਤੂਬਰ

ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਸ਼ਾਹਰੁਖ ਖਾਨ ਦੇ ਲੜਕੇ ਆਰੀਅਨ ਖਾਨ ਦੇ ਮਾਮਲੇ ਵਿਚ ਅਦਾਕਾਰ ਨੂੰ ਘੇਰਿਆ ਹੈ। ਉਸ ਨੇ ਇੰਸਟਾਗਰਾਮ ਵਿਚ ਜੈਕੀ ਚੇਨ ਦੀ ਫੋਟੋ ਪਾਈ ਹੈ ਜਿਸ ਵਿਚ ਜੈਕੀ ਚੈਨ ਆਪਣੇ ਲੜਕੇ ਦੀ ਗ੍ਰਿਫਤਾਰੀ ਤੋਂ ਬਾਅਦ ਮੁਆਫੀ ਮੰਗਦੇ ਨਜ਼ਰ ਆ ਰਹੇ ਹਨ। ਇਸ ਫੋੋਟੋ ਵਿਚ ਇਕ ਪਾਸੇ ਜੈਕੀ ਚੈਨ ਤੇ ਉਸ ਦਾ ਲੜਕਾ ਹੈ ਤੇ ਦੂਜੇ ਪਾਸੇ ਪੁਲੀਸ ਉਸ ਦੇ ਲੜਕੇ ਨੂੰ ਲਿਜਾਂਦੀ ਨਜ਼ਰ ਆ ਰਹੀ ਹੈ। ਕੰਗਨਾ ਨੇ ਸ਼ਾਹਰੁਖ ਖਾਨ ਵੱਲ ਅਸਿੱਧਾ ਇਸ਼ਾਰ ਕਰਦਿਆਂ ਕਿਹਾ ਕਿ ਜਦ ਉਸ ਦੇ ਲੜਕੇ ਨੂੰ ਸਾਲ 2014 ਵਿਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਨੇ ਮੁਆਫੀ ਮੰਗੀ ਕਿ ਉਸ ਨੂੰ ਆਪਣੇ ਲੜਕੇ ਦੀ ਹਰਕਤ ’ਤੇ ਸ਼ਰਮ ਆ ਰਹੀ ਹੈ ਕਿ ਉਹ ਉਸ ਨੂੰ ਬਚਾਉਣ ਲਈ ਦਖਲ ਨਹੀਂ ਦੇਵੇਗਾ। ਇਸ ਤੋਂ ਬਾਅਦ ਉਸ ਦੇ ਲੜਕੇ ਨੂੰ ਛੇ ਮਹੀਨੇ ਦੀ ਸਜ਼ਾ ਹੋਈ। ਕੰਗਨਾ ਨੇ ਪੋਸਟ ਕਰਦੇ ਹੋਏ ਕਿਹਾ ਕਿ ਉਹ ਬਸ ਇਹੀ ਕਹਿ ਰਹੀ ਹੈ। ਇਸ ਤੋਂ ਪਹਿਲਾਂ ਵੀ ਕੰਗਨਾ ਨੇ ਸ਼ਾਹਰੁਖ ਖਾਨ ਦੀ ਹਮਾਇਤ ਵਿਚ ਆਏ ਅਦਾਕਾਰਾਂ ਖ਼ਿਲਾਫ਼ ਟਿੱਪਣੀਆਂ ਕੀਤੀਆਂ ਸਨ।