ਜੌਹਾਨਿਸਬਰਗ, 6 ਜਨਵਰੀ

ਦੱਖਣੀ ਅਫਰੀਕਾ ਨੇ ਵੀਰਵਾਰ ਨੂੰ ਇਥੇ ਭਾਰਤ ਨੂੰ ਦੂਸਰੇ ਟੈਸਟ ਮੈਚ ਵਿੱਚ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਦੱਖਣੀ ਅਫਰੀਕਾ ਦੇ ਸਾਹਮਣੇ 240 ਦੌੜਾਂ ਦਾ ਟੀਚਾ ਸੀ ਜੋ ਉਸ ਨੇ ਮੀਂਹ ਕਾਰਨ ਪ੍ਰਭਾਵਿਤ ਹੋਈ ਚੌਥੇ ਦਿਨ ਦੀ ਖੇਡ ਦੌਰਾਨ ਤਿੰਨ ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ। ਕਪਤਾਨ ਡੀਨ ਐਲਗਰ ਨੇ ਨਾਬਾਦ ਰਹਿੰਦਿਆਂ 96 ਦੌੜਾਂ ਬਣਾਈਆਂ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 202 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿੱਚ ਦੱਖਣੀ ਅਫਰੀਕਾ ਨੇ 229 ਦੌੜਾਂ ਬਣਾ ਕੇ 27 ਦੌੜਾਂ ਦੀ ਚੜ੍ਹਤ ਹਾਸਲ ਕਰ ਲਈ ਸੀ। ਭਾਰਤ ਨੇ ਦੂਜੀ ਪਾਰੀ ਵਿੱਚ 266 ਦੌੜਾਂ ਬਣਾਈਆਂ ਸਨ। ਹੁਣ ਤੀਜਾ ਤੇ ਅੰਤਿਮ ਟੈਸਟ ਮੈਚ 11 ਜਨਵਰੀ ਤੋਂ ਕੇਪਟਾਊਨ ਵਿੱਚ ਖੇਡਿਆ ਜਾਵੇਗਾ।