ਨਵੀਂ ਦਿੱਲੀ, 23 ਸਤੰਬਰ
ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਅੱਜ ਇੱਥੇ ਪਹਿਲਾਂ ਯਮਨ ਨੂੰ 3-0 ਅਤੇ ਮਗਰੋਂ ਸਿੰਗਾਪੁਰ ਨੂੰ 3-1 ਨਾਲ ਹਰਾ ਕੇ ਏਸ਼ਿਆਈ ਖੇਡਾਂ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਦਿਨ ਦੇ ਦੂਜੇ ਮੁਕਾਬਲੇ ਵਿੱਚ ਸਿੰਗਾਪੁਰ ਖ਼ਿਲਾਫ਼ ਸਾਥੀਆਨ ਨੇ ਇਜ਼ਾਕ ਯੰਗ ਕੁਏਕ ਨੂੰ 5-11, 12-10, 11-6, 11-9 ਜਦਕਿ ਹਰਮੀਤ ਨੇ ਯਿਊ ਏਨ ਕੋਏਨ ਪੈਂਗ ਨੂੰ 12-10 11-8 6-11 6-11 11-5 ਨਾਲ ਹਰਾਇਆ। ਇਸ ਦੌਰਾਨ ਸ਼ਰਤ ਨੂੰ ਜ਼ੇ ਯੂ ਕਲੇਰੈਂਸ ਚਿਊ ਤੋਂ 11-13, 8-11, 12-10, 5-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸਾਥੀਆਨ ਨੇ ਪੈਂਗ ਨੂੰ 1-7 10-12 11-9 11-6 ਨਾਲ ਹਰਾ ਕੇ ਭਾਰਤ ਦੀ ਜਿੱਤ ਦਾ ਸਿਲਸਲਾ ਜਾਰੀ ਰੱਖਿਆ। ਇਸ ਤੋਂ ਪਹਿਲਾਂ ਯਮਨ ਖ਼ਿਲਾਫ਼ ਤਜਰਬੇਕਾਰ ਸ਼ਰਤ ਕਮਲ, ਜੀ. ਸਾਥੀਆਨ ਅਤੇ ਹਰਮੀਤ ਦੇਸਾਈ ਨੂੰ ਜਿੱਤ ਲਈ ਬਹੁਤੀ ਮਿਹਨਤ ਨਹੀਂ ਕਰਨੀ ਪਈ। ਉਧਰ ਮਹਿਲਾ ਖਿਡਾਰਨਾਂ ਨੇ ਵੀ ਪੂਲ-ਐੱਫ ਦੇ ਮੁਕਾਬਲੇ ਵਿੱਚ ਸਿੰਗਾਪੁਰ ਨੂੰ 3-2 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਪਹਿਲੇ ਮੁਕਾਬਲੇ ਵਿੱਚ ਅਹਿਕਾ ਮੁਖਰਜੀ ਨੂੰ ਜਿਆਨ ਜ਼ੇਂਗ ਤੋਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਮਨਿਕਾ ਬੱਤਰਾ ਨੇ ਸ੍ਰੀਜਾ ਅਕੁਲਾ ਨੇ ਆਪਣੇ ਮੁਕਾਬਲੇ ਜਿੱਤੇ।