ਐਡੀਲੇਡ, 8 ਨਵੰਬਰ

ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਦੀ ਅਭਿਆਸ ਸੈਸ਼ਨ ਦੌਰਾਨ ਆਪਣੀ ਬਾਂਹ ‘ਤੇ ਸੱਟ ਲੱਗ ਗਈ, ਜਿਸ ਕਾਰਨ ਇੰਗਲੈਂਡ ਖ਼ਿਲਾਫ਼ ਭਾਰਤ ਦੀ ਟੀ-20 ਵਿਸ਼ਵ ਕੱਪ ਸੈਮੀਫਾਈਨਲ ਤੋਂ ਪਹਿਲਾਂ ਚਿੰਤਾ ਵਧ ਗਈ ਹੈ। ਰੋਹਿਤ ਐਡੀਲੇਡ ਓਵਲ ਵਿੱਚ ਅਭਿਆਸ ਕਰ ਰਿਹਾ ਸੀ ਤੇ ਕਪਤਾਨ ਸ਼ਾਰਟ-ਪਿੱਚ ਗੇਂਦ ’ਤੇ ਪੁੱਲ ਸ਼ਾਟ ਖੇਡਣ ਵਿੱਚ ਖੁੰਝ ਗਿਆ ਅਤੇ ਗੇਂਦ ਤੇਜ਼ੀ ਨਾਲ ਉਸ ਦੀ ਬਾਂਹ ‘ਤੇ ਲੱਗ ਗਈ। ਉਸ ਨੇ ਤੁਰੰਤ ਅਭਿਆਸ ਸੈਸ਼ਨ ਛੱਡ ਦਿੱਤਾ।