ਪਰਥ, 25 ਅਕਤੂਬਰ

ਆਸਟਰੇਲੀਆ ਨੇ ਅੱਜ ਇਥੇ ਖੇਡੇ ਗਏ ਟੀ-20 ਮੈਚ ਵਿੱਚ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਦੇ ਨੁਕਸਾਨ ’ਤੇ 157 ਦੌੜਾਂ ਬਣਾਈਆਂ। ਆਸਟਰੇਲੀਆ ਨੇ 16.3 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਨੇ ਮੈਚ ਜਿੱਤ ਲਿਆ। ਆਸਟਰੇਲੀਆ ਦੇ ਹਰਫਨਮੌਲਾ ਮਾਰਕਸ ਸਟੌਇਨਸ ਨੇ 18 ਗੇਂਦਾਂ ’ਤੇ ਨਾਬਾਦ 59 ਦੌੜਾਂ ਬਣਾਈਆਂ।