ਦੁਬਈ, 23 ਅਕਤੂਬਰ

ਟੀ-29 ਵਿਸ਼ਵ ਕੱਪ ਦੇ ਸੁਪਰ-12 ਗਰੁੱਪ-1 ਦੇ ਮੈਚ ਵਿੱਚ ਅੱਜ ਵੈਸਟ ਇੰਡੀਜ਼ ਤੇ ਇਗਲੈਂਡ ਦੀਆਂ ਟੀਮਾਂ ਵਿੱਚ ਮੈਚ ਖੇਡਿਆ ਗਿਆ। ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਇੰਗਲੈਂਡ ਨੇ ਵੈਸਟ ਇੰਡੀਜ਼ ਦੀ ਟੀਮ ਨੂੰ 14.2 ਓਵਰਾਂ ਵਿੱਚ 55 ਦੌੜਾਂ ’ਤੇ ਸਮੇਟ ਦਿੱਤਾ ਅਤੇ ਛੇ ਵਿਕਟਾਂ ਨਾਲ ਮੈਚ ਜਿੱਤ ਲਿਆ। ਇੰਗਲੈਂਡ ਦੀ ਟੀਮ ਨੇ 8.2 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 56 ਦੌੜਾਂ ਬਣਾਈਆਂ ਤੇ ਮੈਚ ਜਿੱਤ ਲਿਆ। ਇਸ ਮੈਚ ਵਿੱਚ ਵੈਸਟ ਇੰਡੀਜ਼ ਦੀ ਬੱਲੇਬਾਜ਼ੀ ਤਹਿਸ-ਨਹਿਸ ਨਜ਼ਰ ਆਈ ਤੇ ਸਿਰਫ ਕਰਿਸ ਗੇਲ ਹੀ 13 ਦੇ ਅੰਕੜੇ ’ਤੇ ਪਹੁੰਚਿਆ। ਇੰਗਲੈਂਡ ਦੇ ਗੇਂਦਬਾਜ਼ ਅਦਿਲ ਰਾਸ਼ਿਦ ਨੇ ਚਾਰ ਖਿਡਾਰੀ ਆਊਟ ਕੀਤੇ ਤੇ ਮੋਈਨ ਅਲੀ ਤੇ ਟਾਈਮਲ ਮਿਲਜ਼ ਨੇ ਦੋ-ਦੋ ਖਿਡਾਰੀਆਂ ਨੂੰ ਪੈਵੀਲੀਅਨ ਪਹੁੰਚਾਇਆ।