ਮੁੰਬਈ, 15 ਮਾਰਚ

‘ਨੁੱਕੜ’ ਅਤੇ ‘ਸਰਕਸ’ ਵਰਗੇ ਟੀਵੀ ਸੀਰੀਅਲਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਅਦਾਕਾਰ ਸਮੀਰ ਖੱਖੜ ਦਾ ਅੱਜ ਤੜਕੇ ਇੱਥੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਇਹ ਜਾਣਕਾਰੀ ਸਮੀਰ ਦੇ ਛੋਟੇ ਭਰਾ ਗਣੇਸ਼ ਖੱਖੜ ਨੇ ਦਿੱਤੀ। ਗਣੇਸ਼ ਨੇ ਦੱਸਿਆ ਕਿ ਸਮੀਰ ਨੂੰ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ ਮੰਗਲਵਾਰ ਸਵੇਰੇ ਉਪਨਗਰ ਬੋਰੀਵਲੀ ਦੇ ਐੱਮਐੱਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਸਮੀਰ ਨੇ ਸ੍ਰੀਮਾਨ ਸ੍ਰੀਮਤੀ, ਪਰਿੰਦਾ, ਸਲਮਾਨ ਖਾਨ ਅਭਿਨੀਤ ਜੈ ਹੋ, ਹਸੀ ਤੋ ਫਸੀ, ਗੰਭੀਰ ਪੁਰਸ਼ ਵਰਗੀਆਂ ਫਿਲਮਾਂ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ। ਸਮੀਰ ਆਪਣੇ ਪਿੱਛੇ ਪਤਨੀ ਛੱਡ ਗਿਆ ਹੈ।