ਮੁੰਬਈ, 2 ਸਤੰਬਰ-ਉੱਘੇ ਟੀਵੀ ਕਲਾਕਾਰ ਤੇ ਬਿੱਗ ਬੌਸ ਦੇ ਜੇਤੂ ਸਿਧਾਰਥ ਸ਼ੁਕਲਾ ਦਾ ਅੱਜ ਦੇਹਾਂਤ ਹੋ ਗਿਆ। 40 ਸਾਲਾ ਅਦਾਕਾਰ ਨੂੰ ਦੀ ਮੌਤ ਅੱਜ ਸਵੇਰੇ ਹੋਈ। ਉਸ ਦੇ ਪਰਿਵਾਰ ਵਿੱਚ ਮਾਂ ਤੇ ਦੋ ਭੈਣਾ ਹਨ। ਜੂਹ ਦੇ ਕੂਪਰ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ ਤੇ ਪੋਸਟਮਾਰਟਮ ਬਾਅਦ ਹੀ ਸਥਿਤੀ ਸਪਸ਼ਟ ਹੋ ਸਕੇਗੀ। ਇਸ ਦੌਰਾਨ ਮੌਤ ਸਬੰਧੀ ਜਾਂਚ ਲਈ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।