ਜੰਮੂ, 24 ਜਨਵਰੀ

ਅੱਜ ਇਥੇ ਨਗਰੋਟ ’ਚ ਭਾਰਤ ਜੋੜੇ ਯਾਤਰਾ ਦੀ ਸ਼ੁਰੂਆਤ ਮੌਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਅਦਾਕਾਰਾ ਤੋਂ ਸਿਆਸਤਦਾਨ ਬਣੀ ਉਰਮਿਲਾ ਮਾਤੋਂਡਕਰ ਤੁਰੀ। ਮਾਤੋਂਡਕਰ (48) ਸਤੰਬਰ 2019 ਵਿੱਚ ਛੇ ਮਹੀਨਿਆਂ ਲਈ ਕਾਂਗਰਸ ’ਚ ਸ਼ਾਮਲ ਹੋਈ ਤੇ ਬਾਅਦ ’ਚ ਅਸਤੀਫਾ ਦੇ ਦਿੱਤਾ ਸੀ ਅਤੇ 2020 ਵਿੱਚ ਸ਼ਿਵ ਸੈਨਾ ਵਿੱਚ ਸ਼ਾਮਲ ਹੋ ਗੀ ਸਨ। ਅੱਜ ਮਾਰਚ ਦੌਰਾਨ ਰਾਹੁਲ ਤੇ ਮਾਂਤੋਂਡਕਰ ਨੇ ਇਕ ਦੂਜੇ ਨਾਲ ਗੱਲਬਾਤ ਕੀਤੀ।