ਬਨੀਹਾਲ (ਜੰਮੂ-ਕਸ਼ਮੀਰ), 28 ਜਨਵਰੀ

ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਨੂੰ ਇਕ ਕੱਚੇ ਘਰ ਵਿੱਚ ਪਤੀ-ਪਤਨੀ ਤੇ ਉਨ੍ਹਾਂ ਦੀਆਂ ਦੋ ਧੀਆਂ ਮ੍ਰਿਤਕ ਪਾਈਆਂ ਗਈਆਂ। ਸ਼ੱਕ ਕੀਤਾ ਜਾ ਰਿਹਾ ਹੈ ਕਿ ਦਮ ਘੁਟਣ ਕਾਰਨ ਇਨ੍ਹਾਂ ਸਾਰਿਆਂ ਦੀ ਮੌਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਚੈਨ ਸਿੰਘ (67), ਉਸ ਦੀ ਪਤਨੀ ਸ਼ੰਕਰੀ ਦੇਵੀ (62) ਤੇ ਧੀਆਂ ਸੋਨਿਕਾ ਦੇਵੀ (40) ਅਤੇ ਤੇਸ਼ਾ ਦੇਵੀ (30) ਵਜੋਂ ਹੋਈ ਹੈ। ਇਹ ਮੌਤਾਂ ਪਿੰਡ ਸੰਦਰੋਤ ਵਿੱਚ ਹੋਈਆਂ ਹਨ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।