ਸ੍ਰੀਨਗਰ, 16 ਅਗਸਤ
ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਅੱਜ ਆਈਟੀਬੀਪੀ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਨਦੀ ਦੇ ਕੰਢੇ ਉਲਟ ਗਈ, ਜਿਸ ਕਾਰਨ ਆਈਟੀਬੀਪੀ ਦੇ 6 ਤੇ ਜੰਮੂ ਕਸ਼ਮੀਰ ਦੇ ਇਕ ਜਵਾਨ ਦੀ ਮੌਤ ਹੋ ਗਈ। ਜ਼ਖ਼ਮੀਆਂ ’ਚ 6 ਦੀ ਹਾਲਤ ਗੰਭੀਰ ਹੈ। ਆਈਟੀਬੀਪੀ ਤੇ ਜੰਮੂ-ਕਸ਼ਮੀਰ ਪੁਲੀਸ ਦੇ ਜਵਾਨਾਂ ਨੂੰ ਲੈ ਕੇ ਬੱਸ ਚੰਦਨਵਾੜੀ ਤੋਂ ਪਹਿਲਗਾਮ ਜਾ ਰਹੀ। ਸੂਤਰਾਂ ਮੁਤਾਬਕ ਬੱਸ ਦੇ ਬ੍ਰੇਕ ਫੇਲ ਹੋ ਗਏ ਸਨ, ਜਿਸ ਕਾਰਨ ਇਹ ਹੋਇਆ। ਬੱਸ ’ਚ ਆਈਟੀਬੀਪੀ ਦੇ 37 ਤੇ ਜੰਮੂ ਕਸ਼ਮੀਰ ਪੁਲੀਸ ਦੇ 2 ਜਵਾਨਾਂ ਨੂੰ ਲੈ ਕੇ ਜਾ ਰਹੀ ਸੀ।