ਲੰਡਨ, 12 ਜਨਵਰੀ

ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ 2020 ਵਿਚ ਦੇਸ਼ ’ਚ ਕਰੋਨਾਵਾਇਰਸ ਕਾਰਨ ਲਾਗੂ ਤਾਲਾਬੰਦੀ ਦੌਰਾਨ ਇਕ ਗਾਰਡਨ ਪਾਰਟੀ ’ਚ ਸ਼ਾਮਲ ਹੋਣ ਲਈ ਮੁਆਫ਼ੀ ਮੰਗ ਹੈ ਅਤੇ ਕਿਹਾ ਕਿ ਕੁਝ ਚੀਜ਼ਾਂ ਨੂੰ ਉਨ੍ਹਾਂ ਦੀ ਸਰਕਾਰ ਨੇ ‘ਸਹੀ ਤਰ੍ਹਾਂ ਨਹੀਂ ਲਿਆ।’’ ਤਾਲਾਬੰਦੀ ਦੌਰਾਨ ਪ੍ਰਧਾਨ ਮੰਤਰੀ ਦੇ ਡਾਊਨਿੰਗ ਸਟ੍ਰੀਟ ਕੰਪਲੈਕਸ ਦੇ ਗਾਰਡਨ ਵਿਚ ਪਾਰਟੀ ਕਰ ਕੇ ਜੌਹਨਸਨ ਅਤੇ ਉਨ੍ਹਾਂ ਦੇ ਕਰਮਚਾਰੀਆਂ ਵੱਲੋਂ ਮਹਾਮਾਰੀ ਸਬੰਧੀ ਪਾਬੰਦੀਆਂ ਦੀ ਉਲੰਘਣਾ ਕੀਤੇ ਜਾਣ ਦੇ ਦਾਅਵਿਆਂ ਨੂੰ ਲੈ ਕੇ ਜੌਹਨਸਨ ਨੂੰ ਜਤਨਾ ਅਤੇ ਆਗੂਆਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੌਹਨਸਨ ਨੇ ਅੱਜ ਪਹਿਲੀ ਵਾਰ ਸਵੀਕਾਰ ਕੀਤਾ ਕਿ ਉਹ ਮਈ 2020 ਵਿਚ ਹੋਈ ਗਾਰਡਨ ਪਾਰਟੀ ਵਿਚ ਸ਼ਾਮਲ ਸਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਨੂੰ ਕੰਮਕਾਜ ਨਾਲ ਸਬੰਧਤ ਪਾਰਟੀ ਮੰਨਿਆ ਸੀ।