ਓਟਵਾ, 27 ਨਵੰਬਰ : ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਸੁ਼ੱਕਰਵਾਰ ਨੂੰ ਕੈਨੇਡੀਅਨਜ਼ ਨੂੰ ਇਹ ਅਪੀਲ ਕੀਤੀ ਕਿ ਉਹ ਫੌਰੀ ਤੌਰ ਉੱਤੇ ਇਥੋਪੀਆ ਛੱਡਣ।
ਉਨ੍ਹਾਂ ਆਖਿਆ ਕਿ ਕੈਨੇਡਾ ਉੱਥੇ ਤੇਜ਼ੀ ਨਾਲ ਖਰਾਬ ਹੋ ਰਹੇ ਹਾਲਾਤ ਤੋਂ ਕਾਫੀ ਚਿੰਤਤ ਹਨ। ਇੱਕ ਬਿਆਨ ਜਾਰੀ ਕਰਕੇ ਜੋਲੀ ਨੇ ਆਖਿਆ ਕਿ ਐਡਿਸ ਅਬਾਬਾ ਵਿੱਚ ਕੈਨੇਡੀਅਨ ਅੰਬੈਸੀ ਨੂੰ ਖੁੱਲ੍ਹਾ ਰੱਖਿਆ ਜਾ ਸਕਦਾ ਹੈ।
ਜਿ਼ਕਰਯੋਗ ਹੈ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਐਬੀ ਅਹਿਮਦ ਦੀ ਸਰਕਾਰ ਤੇ ਟਿਗਰੇਅ ਰੀਜਨ ਦੇ ਬਾਗੀਆਂ ਦਰਮਿਆਨ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ।