ਇੰਡੀਅਨ ਵੇਲਜ਼:ਕਰੋਨਾ ਵੈਕਸੀਨ ਲਗਵਾਏ ਬਿਨਾ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਸਿਖਰਲਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਬੀਐੱਨਪੀ ਪਰਿਬਾਸ ਓਪਨ ਟੈਨਿਸ ਤੋਂ ਨਾਮ ਵਾਪਸ ਲੈ ਲਿਆ ਹੈ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਐਤਵਾਰ ਰਾਤ ਨੂੰ ਇਹ ਐਲਾਨ ਕੀਤਾ। ਇਹ ਟੂਰਨਾਮੈਂਟ ਬੁੱਧਵਾਰ ਤੋਂ ਸ਼ੁਰੂ ਹੋ ਕੇ 19 ਮਾਰਚ ਤੱਕ ਚੱਲੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਕਰੋਨਾ ਪਾਬੰਦੀਆਂ 11 ਮਈ ਨੂੰ ਖਤਮ ਹੋ ਜਾਣਗੀਆਂ, ਜਿਸ ਤੋਂ ਬਾਅਦ ਵਿਦੇਸ਼ੀ ਯਾਤਰੀ ਬਿਨਾ ਵੈਕਸੀਨ ਦੇ ਵੀ ਇੱਥੇ ਆ ਸਕਣਗੇ। ਜੋਕੋਵਿਚ ਦੇ ਬਾਹਰ ਹੋਣ ਨਾਲ ਨਿਕੋਲੋਜ਼ ਬਾਸੀਲਾਸ਼ਵਿਲੀ ਨੂੰ ਖੇਡਣ ਦਾ ਮੌਕਾ ਮਿਲਿਆ ਹੈ।