ਨਿਊਯਾਰਕ (ਅਮਰੀਕਾ), 19 ਸਤੰਬਰ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸੰਯੁਕਤ ਰਾਸ਼ਟਰ ਆਮ ਸਭਾ ਦੇ ਉੱਚ ਪੱਧਰੀ ਸੈਸ਼ਨ ਵਿੱਚ ਭਾਗ ਲੈਣ ਲਈ ਅੱਜ ਇੱਥੇ ਪਹੁੰਚ ਗਏ ਹਨ। ਇਸ ਯਾਤਰਾ ’ਤੇ ਉਹ ਦੋ ਧਿਰੀ ਤੇ ਬਹੁਪੱਖੀ ਮੀਟਿੰਗਾਂ ਸਣੇ 50 ਤੋਂ ਵੱਧ ਅਧਿਕਾਰਤ ਪ੍ਰੋਗਰਾਮਾਂ ਵਿੱਚ ਭਾਗ ਲੈਣਗੇ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਇਸ ਯਾਤਰਾ ’ਤੇ ਉਹ ਦੋ ਧਿਰੀ ਤੇ ਬਹੁਪੱਖੀ ਮੀਟਿੰਗਾਂ ਸਮੇਤ 50 ਤੋਂ ਵੱਧ ਅਧਿਕਾਰਤ ਪ੍ਰੋਗਰਾਮਾਂ ਵਿੱਚ ਭਾਗ ਲੈਣਗੇ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਐਤਵਾਰ ਨੂੰ ਟਵੀਟ ਕੀਤਾ, ‘‘ਸੰਯੁਕਤ ਰਾਸ਼ਟਰ ਆਮ ਸਭਾ ਦੇ 77ਵੇਂ ਸੈਸ਼ਨ ਵਿੱਚ ਭਾਗ ਲੈਣ ਲਈ ਇੱਥੇ ਆਏ ਸਾਡੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਦਾ ਸਵਾਗਤ ਕਰ ਕੇ ਖੁਸ਼ੀ ਹੋਈ। ਉਹ ਇਸ ਹਫਤੇ ਦੌਰਾਨ ਕਈ ਦੋ ਧਿਰੀ ਤੇ ਬਹੁਪੱਖੀ ਮੀਟਿੰਗਾਂ ਵਿੱਚ ਭਾਗ ਲੈਣਗੇ ਜਾਂ ਉਨ੍ਹਾਂ ਦੀ ਸਹਿ ਪ੍ਰਧਾਨਗੀ ਕਰਨਗੇ।’’ ਸੰਯੁਕਤ ਰਾਸ਼ਟਰ ਆਮ ਸਭਾ ਦੇ ਇਸ ਹਫਤੇ ਇੱਥੇ ਸ਼ੁਰੂ ਹੋ ਰਹੇ ਉੱਚ ਪੱਧਰੀ ਸੈਸ਼ਨ ਵਿੱਚ ਭਾਰਤ ਮੁੱਖ ਤੌਰ ’ਤੇ ਅਤਿਵਾਦ ’ਤੇ ਰੋਕ ਲਾਉਣ, ਸ਼ਾਂਤੀ, ਰੱਖਿਆ, ਜਲਵਾਯੂ ਬਦਲਾਅ ਰੋਕਣ ਸਬੰਧੀ ਪ੍ਰੋਗਰਾਮ ਅਤੇ ਕੋਵਿਡ-19 ਟੀਕਿਆਂ ਦੀ ਬਰਾਬਰ ਵੰਡ ਵਰਗੇ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰੇਗਾ। ਸੰਯੁਕਤ ਰਾਸ਼ਟਰ ਆਮ ਸਭਾ ਦਾ 77ਵਾਂ ਸਾਲਾਨਾ ਸੈਸ਼ਨ 20 ਸਤੰਬਰ ਨੂੰ ਸ਼ੁਰੂ ਹੋਵੇਗਾ।