ਨਵੀਂ ਦਿੱਲੀ, 7 ਫਰਵਰੀ

ਕੌਮੀ ਪ੍ਰੀਖਿਆ ਏਜੰਸੀ(ਐੱਨਟੀਏ) ਨੇ ਇੰਜਨੀਅਰਿੰਗ ਦਾਖਲਾ ਪ੍ਰੀਖਿਆ ਅੱਜ ਜੇਈਈ-ਮੇਨ ਦੇ ਜਨਵਰੀ ਐਡੀਸ਼ਨ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਿੱਚ 20 ਉਮੀਦਵਾਰਾਂ ਨੇ 100 ਅੰਕ ਪ੍ਰਾਪਤ ਕੀਤੇ। 50 ਪ੍ਰੀਖਿਆਰਥੀਆਂ ਦਾ ਐੱਨਟੀਏ ਸਕੋਰ ਰੋਕ ਲਿਆ ਗਿਆ ਹੈ ਕਿਉਂਕਿ ਇਸ ਦੀ ਜਾਂਚ ਚੱਲ ਰਹੀ ਹੈ।