ਭੁਬਨੇਸ਼ਵਰ, 25 ਨਵੰਬਰ

ਪਹਿਲੇ ਮੈਚ ਵਿਚ ਮਿਲੀ ਹਾਰ ਤੋਂ ਉੱਭਰਦੇ ਹੋਏ ਪਿਛਲੇ ਚੈਂਪੀਅਨ ਭਾਰਤ ਨੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ‘ਕਰੋ ਜਾਂ ਮਰੋ’ ਦੇ ਮੈਚ ਵਿਚ ਅੱਜ ਕੈਨੇਡਾ ਨੂੰ 13-1 ਨਾਲ ਹਰਾ ਦਿੱਤਾ। ਭਾਰਤ ਨੂੰ ਪਹਿਲੇ ਦਿਨ ਫਰਾਂਸ ਨੇ 5-4 ਨਾਲ ਮਾਤ ਦਿੱਤੀ ਸੀ। ਲਗਾਤਾਰ ਦੂਜੇ ਦਿਨ ਖੇਡਦੇ ਹੋਏ ਭਾਰਤੀ ਟੀਮ ਨੇ ਅੱਜ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਈ ਰੱਖਿਆ ਅਤੇ ਕੈਨੇਡਾ ਨੂੰ ਮੈਚ ਵਿਚ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ।